Create Account

Jump to content

Punjabi


Amardeep Singh Gill Punjabi Lyricst,poet,film Writer

Jagjeet kooner

22 replies to this topic

#1 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 08 November 2011 - 09:53 AM

Attached Image: amardeep gill.jpg Attached Image: amardeep gill copy.jpg
amardeep gill [ d.o.b. 13 dec. 1966] is a famous lyricist,poet and a whole timer art-activist from punjab.EVERYONE KNOWS THIS PERSON AS A LYRICIST AND POET BUT AS WELL HE IS A GOOD HUMAN BEING.HE IS A FILM SCRIPT WRITER ALSO.
HE IS BORN AT BATHINDA BUT NATIVE VILLAGE IS GHOLIA KALAN(MOGA) PASSED HIS MATRIC IN HIS NATIVE VILLAGE AND B.A. FROM GO...VT.RAJINDRA COLLAGE (BATHINDA)
THEN MASTERS IN PUNJABI ...FROM PUNJABI UNIV.REGIONAL CENTER BATHINDA.
HIS SONS SUNG BY THE FAMOUS SINGERS
hans raj hans,sonu nigam,amrinder gill,rani randeep, jaspinder narula, jaswinder brar, naseebo lal , faiz ali ( pakistaan ) surinder laadi ,raj brar,balkar sidhu,saleem,dharam preet,gora chak wala,hardev mahinangal,sonu kakad,veer sukhwant, roshan prince,manjit ropuwalia,
kuldeep rasila,akash deep,pummi bai,deepak dhillon,taniya gill,ruby khan, sudesh kumari, preet brar,malwinder,gagan sidhu,
lehmber hussainpuri,arshpreet,gurlej akhtar, gurvinder brar,parveen bharta,nirmal sidhu,shaahi,dolly sidhu,devinder kohenoor,inderjit nikku, romy ranjan, raj brar,nachhatar gill,major khan,jay singh, etc.
AND HIS SUPER HIT SONGS ARE silli silli aoundi eay hawa...2.
kudiya taa kudiya ne....3.
eh punjab v mera eay,oh punjab v mera eay.....
4.je mile oh kudi....
5. ishqe di maar...
6. dukh bol je dasea...
7.dil kach da..
8. kehde pind di tu ni...
9. ki biti sade naal...
10.hanjhu...
11.mohabbtan de ghar..
12. na tu kujh khatea..
13.kajle wale nain..
14.aoundi kudiye jaandi kudiye {mela}
15. sochan wich tu..
16. ik kudi punjab di....etc.etc.

BOOKS:ARTHAN DA JUNGLE{POEMS}, SILLI SILLI HAWA{SONGS}

FILMS: YAARIYAN [gurdas maan] , JAWANI ZINDABAD {PUNJABI} , ik kudi punjab di ( amrinder gill )

#AWARD:1. NAND LAAL NOORPURI AWARD [JULLUNDHAR]
2.SHIV KUMAR BATALVI AWARD [NABHA]
3.SANT RAM UDAASI AWARD [BARNALA]
4.MAAN MALWE DA AWARD [AMRITSAR]
5. prof.mohan singh mele te [2006] NAND LAAL NOORPURI AWARD
6. ptc punjabi film award 2010 "best lyricist "
7. amritsar punjabi film festiwal 2011 award " best lyricist "
8. raja poras hind-pak mitarta mela 2011 " inderjit hassanpuri award for best lyricist "
9. lishkara music award " best lyricist " for world famous song " silli silli aoundi eay hawa " in 2000.
10. shiv kumar batalvi award from haryana sahit acedemy in 2010.
11. award of honour in cinematic turism conclave chandigarh 2011

ਅਮਰਦੀਪ ਗਿੱਲ , ਅੱਜ ਕੱਲ ਆਪਣਾ ਨਾਮ ਅਮਰਦੀਪ ਸਿੰਘ ਗਿੱਲ ਲਿਖਣ ਲੱਗ ਪਿਆ ਹੈ । ਉਹ ਪਿਛਲੇ ਇੱਕ ਸਾਲ ਤੋਂ ਪੂਰਨ ਸਿੱਖੀ ਸਰੂਪ ਧਾਰਨ ਕਰ ਚੁੱਕਾ ਹੈ । ਉਸਨੇ ਇੰਨੀ ਦਿਨੀਂ ਸਿੱਖੀ ਨਾਲ ਸਬੰਧਿਤ ਇੱਕ ਫੀਚਰ ਫਿਲਮ ਦੀ ਕਹਾਣੀ , ਸੰਵਾਦ , ਸਕਰੀਨ-ਪਲੇਅ ਅਤੇ ਗੀਤ ਲਿਖੇ ਹਨ ਜਿਸਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਰਹੀ ਹੈ ।
ਅਮਰਦੀਪ ਅਨੁਸਾਰ ਇਹ ਬਦਲਾਅ ਇਸ ਫਿਲਮ ਨੂੰ ਲਿਖਦੇ ਲਿਖਦੇ ਹੀ ਉਸਨੇ ਆਪਣੇ ਅੰਦਰ ਮਹਿਸੂਸ ਕੀਤਾ ਤੇ ਦੁਬਾਰਾ ਸਿੱਖੀ ਸਰੂਪ ਅਖਤਿਆਰ ਕਰ ਲਿਆ । ਇਸ ਤੋਂ ਇਲਾਵਾ ਉਹ ਮੀਨੂੰ ਸਿੰਘ ਨਾਮ ਦੀ ਇੱਕ ਬਹੁਤ ਸੁਰੀਲੀ ਗਾਇਕਾ ਵੀ ਪੰਜਾਬੀ ਸਰੋਤਿਆਂ ਅੱਗੇ ਜਲਦ ਹੀ ਪੇਸ਼ ਕਰ ਰਿਹਾ ਹੈ । ਭਵਿੱਖ ਵਿੱਚ ਉਸਦੇ ਗੀਤ ਜੈਜ਼ੀ ਬੈਂਸ , ਗਿੱਪੀ ਗਰੇਵਾਲ ,
ਅਮਰਿੰਦਰ ਗਿੱਲ , ਸਲਾਮਤ ਅਲੀ , ਮਾਲਵਿੰਦਰ , ਹਰਪਰੀਤ ਹੈਪੀ ਆਦਿ ਗਾਇਕ ਗਾ ਰਹੇ ਹਨ ।
ਭਵਿੱਖ 'ਚ ਉਹ ਆਪਣੀ ਖੁਦ ਦੀ ਪੰਜਾਬੀ ਫਿਲਮ ਵੀ ਬਣਾਉਣ ਜਾ ਰਿਹਾ ਹੈ , ਜਿਸਦਾ ਕਿ ਉਹ ਲੇਖਕ ਅਤੇ ਨਿਰਦੇਸ਼ਕ ਹੋਵੇਗਾ !

#2 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 08 November 2011 - 06:23 PM

again, real good information... thanx for sharing

#3 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 08 November 2011 - 06:26 PM

he is my fv writer n ideal....,

#4 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 10 November 2011 - 10:56 AM

Attached Image: 379449_2067799384682_1535735268_31700935_435839553_n.jpg


ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !

ਤੂੰ ਆਦਤ ਤੋਂ ਮਜਬੂਰ ਬੜੀ ,
ਹੈਂ ਸਦੀਆਂ ਤੋਂ ਮਗਰੂਰ ਬੜੀ ,
ਕਦੇ ਸਾਡੇ ਹੱਕ ਵਿੱਚ ਤੂੰ ਇਨਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !
ਅਸੀਂ ਵੀ ਦਿੱਲੀਏ........................

ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ ,
ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ ,
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................

ਆਪਣੇ ਤਾਜ ਤਖਤ ਲਈ ਸੌਦੇ ਕਰਦੀ ਰਹਿੰਨੀ ਏ ,
ਸਾਡੀਆਂ ਜਾਨਾਂ ਇਵਜ਼ਾਨੇ ਵਿੱਚ ਭਰਦੀ ਰਹਿੰਨੀ ਏ ,
ਤੂੰ ਤਾਂ ਕੁੱਝ ਵੀ ਦੋਸ਼ੀਆਂ ਦੇ ਖਿਲਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................

ਪੀੜ ਜਵਾਨੀ ਟੱਪ ਕੇ ਛੱਬੀ ਸਾਲ ਦੀ ਹੋ ਗਈ ਏ
ਹੋਰ ਵੀ ਸੰਘਣੀ ਡੱਬੀ ਤੇਰੇ ਜਾਲ ਦੀ ਹੋ ਗਈ ਏ ,
ਪਾਣੀ ਅੱਗ ਬਣਾਉਣਾ ਏ ''ਗਿੱਲ'' ਭਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ....................!

#5 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 10 November 2011 - 11:26 AM

good ae, but eh post aithe kive... it's not related to amardeep or is it?

#6 Preeti

    Advanced Member

  • Members
  • 440 posts

Current mood: Angelic

Posted 10 November 2011 - 11:27 AM

Tfs ji

#7 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 10 November 2011 - 11:37 AM

laaly eh post ethe hi ana a..,bcoz gill sir ne eh song likheya a te ohi meenu singh nu promot kr rhe..,ona di bdolat hi aj meenu is mukaam te a

#8 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 10 November 2011 - 12:04 PM

oh acha, that the reason.. good ae g...

#9 Rajesh

    "ਮੇਰੇਆਂ ਸਵਾਲਾਂ ਦੇ ਜਵਾਬ

  • Moderators
  • 2,700 posts
  • Rajesh
  • LocationGurdaspur {Punjab}

Current mood: Depressed

Posted 11 November 2011 - 10:48 AM

very nic 22g......

#10 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 12 November 2011 - 10:18 AM

ਕਿੱਥੇ ਜਾ ਕੇ ਬਹਿਗੀ ਸਾਡੇ ਪੱਲੇ ਪਾ ਫਕੀਰੀਆਂ !

ਖੌਰੇ ਕਿਹੜੇ ਸ਼ਾਹਾਂ ਨਾਲ ਪਾ ਲੀਆਂ ਸਕੀਰੀਆਂ !

ਕਿੱਥੇ ਜਾ ਕੇ ਬਹਿਗੀ.......................

ਜੱਗ ਤੋਂ ਅਵੱਲਾ ਓਸ ਚੰਦਰੀ ਦਾ ਪਿਆਰ ਸੀ ,

ਮੇਰੇ ਲਿਖੇ ਗੀਤਾਂ ਉੱਤੇ ਲੀਕਾਂ ਜਾਂਦੀ ਮਾਰ ਸੀ ,

ਖਾਬਾਂ ਦੀਆਂ ਕਰਗੀ ਕਰੰਡ ਜੋ ਪਨੀਰੀਆਂ !

ਕਿੱਥੇ ਜਾ ਕੇ ਬਹਿਗੀ.......................

ਘਰ ਨਾ ਮੁਹੱਲਾ ਨਾ ਹੀ ਸ਼ਹਿਰ ਓਹਦਾ ਜਾਣਦੇ ,

ਓਹਦੇ ਪਿੱਛੇ ਫਿਰਦੇ ਆਂ ਜੱਗ ਸਾਰਾ ਛਾਣਦੇ ,

ਖੌਰੇ ਕਿੱਥੇ ਫਿਰਦੀ ਏ ਵੰਡਦੀ ਪੰਜੀਰੀਆਂ !

ਕਿੱਥੇ ਜਾ ਕੇ ਬਹਿਗੀ.......................

ਘੁੱਗੀਆਂ ਦੇ ਬੱਚੇ ਜਿਵੇਂ ਦੇ ਜੇ ਕੋਈ ਇੱਲ ਨੂੰ ,

ਇੰਝ ਰੋਂਦਾ "ਘੋਲੀਏ" ਚ ਛੱਡ ਗਈ ''ਗਿੱਲ'' ਨੂੰ ,

ਨਿੱਕਲੀਆਂ ਪਿੱਤਲ ਨੇ ਸੋਨ- ਜੰਜੀਰੀਆਂ !

ਕਿੱਥੇ ਜਾ ਕੇ ਬਹਿਗੀ......................!

**************************@ADG

#11 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 12 November 2011 - 10:20 AM

ਸੋਚਿਆ ਸੀ ਹੌਲੀ ਹੌਲੀ ਤੈਨੂੰ ਭੁੱਲ ਜਾਵਾਂਗੇ ,
ਜੱਗ ਦੀਆਂ ਮੰਨ ਜੱਗ ਨਵਾਂ ਹੀ ਵਸਾਵਾਂਗੇ ,
ਕਿਸੇ ਨਾਲ ਵੀ ਤਾਂ ਸਾਥੋਂ ਪਰ ਗਈ ਨਾ ਨਿਭਾਈ !
ਜਿੰਨਾ ਜੱਗ ਨੇ ਸਤਾਇਆ ਨੀ ਤੂੰ ਓਨਾ ਯਾਦ ਆਈ !
ਤੇਰੇ ਨਾਲੋਂ ਟੁੱਟ ਅਸੀਂ ਹੋਰ ਕਿਤੇ ਜੁੜੇ ਨਾ ,
ਤੇਰੇ ਵੀ ਪੈਰ ਸਾਡੇ ਘਰ ਵੱਲ ਮੁੜੇ ਨਾ ,
ਅਸੀਂ ਲੋਕਾਂ ਲਈ ਪਰਾਏ ਤੂੰ ਸਾਡੇ ਲਈ ਪਰਾਈ !
ਜਿੰਨਾ ਜੱਗ ਨੇ ਸਤਾਇਆ ਨੀ ਤੂੰ ਓਨਾ ਯਾਦ ਆਈ !
ਦੁਨੀਆ 'ਚ ਤੇਰੇ ਪਿੱਛੇ ਹਾਸਾ ਬਣ ਗਏ ਹਾਂ ,
ਆਪਣੇ ਹੀ ਹੱਥੀਂ ਟੁੱਟਾ ਕਾਸਾ ਬਣ ਗਏ ਹਾਂ ,
ਏਸ ਕਾਸੇ ਵਿੱਚ ਖੈਰ ਹਾਏ ਕਿਸੇ ਨੇ ਨਾ ਪਾਈ !
ਜਿੰਨਾ ਜੱਗ ਨੇ ਸਤਾਇਆ ਨੀ ਤੂੰ ਓਨਾ ਯਾਦ ਆਈ !
ਮਰਿਆਂ ਨੂੰ ਮਾਰਨ ਦਾ ਜੱਗ 'ਚ ਰਿਵਾਜ਼ ਏ ,
ਪਰ ਤੇਰੇ ਕੋਲ ਸਾਡੇ ਦੁੱਖਾਂ ਦਾ ਇਲਾਜ਼ ਏ ,
''ਗਿੱਲ'' ਲੋਕਾਂ ਤੋਂ ਲੁਕਾ ਕੇ ਤੈਨੂੰ ਪੀੜ ਏ ਸੁਣਾਈ !
ਜਿੰਨਾ ਜੱਗ ਨੇ ਸਤਾਇਆ ਨੀ ਤੂੰ ਓਨਾ ਯਾਦ ਆਈ !
***********************@ADG

#12 Rajesh

    "ਮੇਰੇਆਂ ਸਵਾਲਾਂ ਦੇ ਜਵਾਬ

  • Moderators
  • 2,700 posts
  • Rajesh
  • LocationGurdaspur {Punjab}

Current mood: Depressed

Posted 14 November 2011 - 11:11 PM

bAHOOT KHOOB.

#13 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 19 November 2011 - 03:45 PM

ਮੇਰਾ ਜਨਮ ਬਠਿੰਡਾ ਸ਼ਹਿਰ 'ਚ ਹੋਇਆ। 13 ਦਸੰਬਰ 1966 ਨੂੰ ਸਵੇਰੇ 4 ਵੱਜ ਕੇ 15 ਮਿੰਟ ਤੇ , ਜਨਮ ਮਾਂ ਜੋਗਿੰਦਰ ਕੌਰ ਨੇ ਜਨਮ ਦਿੱਤਾ ਤੇ ਪਾਲਿਆ ਬੇਬੇ (ਮਾਸੀ) ਸੁਰਜੀਤ ਕੌਰ ਨੇ। ਬਾਪੂ ਕਾਮਰੇਡ ਸੁਰਜੀਤ ਗਿੱਲ ਉਸ ਵੇਲੇ ਪਾਰਟੀ ਦੇ ਅਖਬਾਰ "ਲੋਕ ਲਹਿਰ" 'ਚ ਸਹਾਇਕ ਸੰਪਾਦਕ ਸੀ, ਮੇਰੀ ਸ਼ਕਲ ਵੀ ਬਾਪੂ ਨੇ ਸ਼ਾਇਦ ਫੋਟੋ ਰਾਹੀਂ ਹੀ ਵੇਖੀ ਸੀ। ਦਾਦਾ ਪਟਿਆਲੇ ਰਹਿੰਦਾ ਸੀ, ਦਾਦੀ ਬਾਪੂ ਨੂੰ ਬਚਪਨ 'ਚ ਹੀ ਯਤੀਮ ਕਰ ਗਈ ਸੀ। ਪੰਜਵੀਂ ਤੱਕ ਦੀ ਪੜ੍ਹਾਈ ਵੀ ਬਠਿੰਡੇ ਹੀ ਕੀਤੀ। ਨਾਨਕਿਆਂ ਦੇ ਘਰ ਦੇ ਨਾਲ ਸਕੂਲ ਸੀ ਇੱਕ ਕਿਲਾ ਰੋਡ ਤੇ, ਫਿਰ ਛੇਵੀਂ ਤੋਂ ਲੈ ਕੇ ਦੱਸਵੀਂ ਤੱਕ ਸਰਕਾਰੀ ਹਾਈ ਸਕੂਲ ਘੋਲੀਆ ਕਲਾਂ 'ਚ ਪੜ੍ਹਿਆ, ਇਹੋ ਪੰਜ ਸਾਲ ਪਿੰਡ ਰਿਹਾ ਪਰ ਪਿੰਡ ਸਦਾ ਲਈ ਮੇਰੇ ਅੰਦਰ ਵੱਸ ਗਿਆ, ਉਂਝ ਬਠਿੰਡਾ ਜਾਨ ਤੋਂ ਵੱਧ ਪਿਆਰਾ ਹੈ ਕਿਉਂਕਿ ਇਹ ਵੀ ਲਗਭਗ ਪਿੰਡ ਹੀ ਹੈ । ਦੱਸਵੀਂ ਤੋਂ ਬਾਅਦ ਫੇਰ ਬਠਿੰਡੇ ਆ ਗਿਆ , ਬੀ. ਏ. ਕੀਤੀ ਸਰਕਾਰੀ ਰਾਜਿੰਦਰਾ ਕਾਲਜ ਤੋ 'ਤੇ ਐਮ. ਏ. ਪੰਜਾਬੀ ਕੀਤੀ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਬਠਿੰਡਾ ਤੋਂ । ਰਹਿਣ ਲੱਗਿਆ ਬੇਬੇ ਕੋਲ ਬਠਿੰਡੇ , ਪਰ ਹੁਣ ਘਰ ਹੋਰ ਸੀ ਸਰਕਾਰੀ ਰਾਜਿੰਦਰਾ ਕਾਲਜ ਦੇ ਪਿੱਛੇ ਏਕਤਾ ਕਾਲੋਨੀ 'ਚ। ਕਿਲ੍ਹਾ ਰੋਡ ਵਾਲਾ ਘਰ ਮਾਮੇ ਦਾ ਸੀ , ਵੈਸੇ ਮੇਰੇ ਨਾਨਕਿਆਂ ਦਾ ਪਿੰਡ ਜਿਉਂਦ ਹੈ , ਰਾਮਪੁਰਾ ਫੂਲ ਤਹਿਸੀਲ , ਜ਼ਿਲਾ ਬਠਿੰਡਾ 'ਚ । ਮੇਰੇ ਸਕਾ ਭੈਣ ਭਰਾ ਕੋਈ ਨਹੀਂ , ਵੱਡੀਆਂ ਭੈਣਾਂ (ਮਾਸੀ ਦੀਆਂ ਬੇਟੀਆਂ) ਭੈਣਾਂ ਤੋਂ ਵੱਧ ਕੇ ਹਨ , ਮਾਵਾਂ ਹਨ , ਮੇਰੀ ਕਵਿਤਾ ਦੀ ਪੁਸਤਕ " ਅਰਥਾਂ ਦਾ ਜੰਗਲ " ਵੀ ਪਾਲਣ ਵਾਲੀ ਮਾਂ , ਜਨਮ ਦੇਣ ਵਾਲੀ ਮਾਂ ਅਤੇ ਮਾਵਾਂ ਵਰਗੀਆਂ ਵੱਡੀਆਂ ਭੈਣਾਂ ਨੂੰ ਸਮਰਪਿਤ ਹੈ । ਪਰ ਮੇਰੀ ਸੋਚ ਅਨੁਸਾਰ ਭੈਣ ਦਾ ਅਰਥ ਹੈ ਛੋਟੀ ਭੈਣ , ਭਾਵ ਤੁਹਾਡੇ ਤੋਂ ਉਮਰ 'ਚ ਛੋਟੀ ਭੈਣ ਹੀ ਭੈਣ ਲੱਗਦੀ ਹੈ ਜਿਸ ਨਾਲ ਤੁਸੀਂ ਲੜ ਸਕਦੇ ਹੋ , ਸ਼ਰਾਰਤਾਂ ਕਰ ਸਕਦੇ ਹੋ , ਵੱਡੀ ਭੈਣ ਤਾਂ ਮਾਂ ਹੀ ਹੁੰਦੀ ਹੈ । ਇਹ ਗੱਲ ਇੱਕ ਖਲਾਅ ਬਣ ਕੇ ਮੇਰੇ ਅੰਦਰ ਬੈਠੀ ਹੋਈ ਹੈ । ਮੈਂ ਆਪਣੇ ਵਿਆਹ ਤੋਂ ਬਾਅਦ ਇਹ ਵੀ ਚਾਹਿਆ ਕਿ ਮੇਰੇ ਬੇਟੀ ਹੋਵੇ ਪਰ ਦੋ ਬੇਟੇ ਹੀ ਹੋਏ , ਮੇਰੇ ਅੰਦਰਲਾ ਖਲਾਅ ਹੋਰ ਵੀ ਵਿਸ਼ਾਲ ਹੁੰਦਾ ਰਿਹਾ ..ਪਤਾ ਨਹੀਂ ਕਿਉਂ !

ਕਵਿਤਾ ਮੈਂ ਦਸ ਸਾਲ ਦੀ ਉਮਰ 'ਚ ਲਿਖਣ ਲੱਗ ਗਿਆ ਸੀ , ਗਿਆਰਾਂ ਸਾਲ ਦੀ ਉਮਰ 'ਚ ਮੇਰੀ ਪਹਿਲੀ ਕਵਿਤਾ ਛਪੀ ਸੀ , ਮਿੰਨੀ ਰਚਨਾਵਾਂ ਦੀ ਪਤ੍ਰਿਕਾ "ਅਣੂ" ਦੇ "ਬਾਲ-ਲਿਖਾਰੀ ਵਿਸ਼ੇਸ਼ ਅੰਕ " ਵਿੱਚ । ਪਰ ਕਵਿਤਾ ਵਿੱਚ ਮੇਰਾ ਇਹ ਹੇਰਵਾ ਕਿਤੇ ਨਹੀਂ ਦਿਖਾਈ ਦਿੰਦਾ , ਮੇਰੀ ਬਹੁਤੀ ਕਵਿਤਾ ਪ੍ਰਤੀਬੱਧ ਅਤੇ ਇਨਕਲਾਬੀ ਹੈ । ਮੈਂ ਵਿਚਾਰਧਾਰਕ ਤੌਰ ਤੇ ਇਸੇ ਸੋਚ ਨਾਲ ਪ੍ਰਤੀਬੱਧ ਹਾਂ । ਮੇਰੇ ਗੀਤਾਂ ਵਿੱਚ ਕਿਤੇ ਕਿਤੇ ਇਹ ਹੇਰਵਾ ਜਰੂਰ ਮਿਲਦਾ ਹੈ । ਮੈਂ ਤੇ ਮੇਰਾ ਬਾਪੂ ਸਿਰਫ ਪੰਜ ਸਾਲ ਇੱਕਠੇ ਰਹੇ ਹਾਂ ਇੱਕ ਛੱਤ ਥੱਲੇ ਪਿੰਡ ਘੋਲੀਏ ਮੇਰੀ ਛੇਵੀਂ ਤੋਂ ਲੈ ਕੇ ਦੱਸਵੀਂ ਤੱਕ ਦੀ ਪੜ੍ਹਾਈ ਦੌਰਾਨ , ਬਾਕੀ ਸਮਾਂ ਬਾਪੂ ਆਪਣੇ ਖੇਤਰ 'ਚ ਰਿਹਾ ਤੇ ਮੈਂ ਆਪਣੇ ਖੇਤਰ 'ਚ । ਮੈਂ ਜਦ ਦੱਸਵੀਂ ਤੋਂ ਬਾਅਦ ਬਠਿੰਡੇ ਪੜ੍ਹਨ ਲੱਗਿਆ ਤਾਂ ਇਹ ਸਮਾਂ ਬੜਾ ਮਹੱਤਵਪੂਰਨ ਸੀ ਮੇਰੀ ਜ਼ਿੰਦਗੀ 'ਚ। ਇਹ ਉਹ ਉਮਰ ਹੁੰਦੀ ਹੈ ਜਦ ਉੱਡਣ ਨੂੰ ਜੀਅ ਕਰਦਾ ਹੁੰਦਾ ਹੈ , ਜਦ ਰੰਗ ਚੰਗੇ ਲਗਦੇ ਹੁੰਦੇ ਨੇ , ਜਦ......

ਇਸ ਸਮੇਂ ਇੱਕ ਸਿਖਰ ਦੁਪਹਿਰੇ ਇੱਕ ਚਿੱਟੀ ਚੁੰਨੀ ਮੇਰੇ ਸੁਪਨੇ ਸੰਧੂਰੀ ਕਰ ਗਈ ....ਸਾਰੀ ਜ਼ਿੰਦਗੀ ਦਾ ਮੁਹਾਂਦਰਾ ਬਦਲ ਗਿਆ ਪਰ ਉਹ ਸਮਾਂ ਅਜਿਹਾ ਸੀ ਕਿ ਸੱਤ ਸਾਲ ਲੰਘ ਗਏ ਤੇ ਉਸਦਾ ਨਾਮ ਵੀ ਪਤਾ ਨਾ ਲੱਗਿਆ...ਨਾਮ ਅੱਜ ਵੀ ਨਹੀਂ ਪਤਾ....! ਸਾਰਾ ਪਰਿਵਾਰ ਪਰੇਸ਼ਾਨ....ਮੈਂ ਉਨਾਂ ਦਿਨਾਂ 'ਚ ਨਸ਼ਾ ਕਰਨ ਲੱਗ ਗਿਆ ...ਨਸ਼ਾ ਮਤਲਬ ਦਾਰੂ ਨਹੀਂ , ਹੋਰ ਬਹੁਤ ਤਰ੍ਹਾਂ ਦੇ ਨਸ਼ੇ....ਇਹ ਸਫੇਦ ਚੁੰਨੀ ਮੇਰੇ ਸੁਪਨੇ ਸੰਧੂਰੀ ਕਰ ਕੇ ਮੇਰੀ ਜ਼ਿੰਦਗੀ ਦੇ ਦਸ ਸਾਲ ਕਾਲੇ ਕਰ ਗਈ । ਪਰ ਗਲਤੀ ਮੇਰੀ ਸੀ ਉਸ ਵਿਚਾਰੀ ਨੂੰ ਤਾਂ ਅੱਜ ਵੀ ਨਹੀਂ ਪਤਾ ਕਿ ਅਮਰਦੀਪ ਕੌਣ ਹੈ ! ਬਾਪੂ ਨੇ ਇੱਕ ਦਿਨ ਪੁੱਛਿਆ ਕਿ ਤੂੰ ਚਾਹੁੰਨਾਂ ਕੀ ਏਂ ? ਮੈਂ ਕਿਹਾ , " ਬੇਸ਼ੱਕ ਉਹ ਕੁੜੀ ਮੇਰੇ ਰੱਖੜੀ ਬੰਨ ਦੇਵੇ , ਬੇਸ਼ੱਕ ਮੇਰੇ ਨਾਲ ਵਿਆਹ ਕਰਵਾ ਲਵੇ....ਬੱਸ ਉਹ ਮੈਨੂੰ ਜਾਣਦੀ ਹੋਵੇ ਕਿ ਅਮਰਦੀਪ ਕੌਣ ਹੈ ਤੇ ਅਮਰਦੀਪ ਮੈਨੂੰ ਸਾਰੀ ਦੁਨੀਆ ਤੋਂ ਵੱਧ ਪਿਆਰ ਕਰਦਾ ਹੈ....! " ਮੇਰਾ ਤਾਕਤਵਰ ਬਾਪੂ ਮੇਰੀ ਗੱਲ ਸੁਣ ਕੇ ਭੁੱਬੀਂ ਰੋਇਆ ਸੀ ਉਸ ਦਿਨ ....ਉਂਝ ਬਾਪੂ ਰੋਂਦਾ ਮੈਂ ਕਦੇ ਨਹੀਂ ਵੇਖਿਆ ! ਪਰ ਮੈਂ ਉਸ ਧੀਅ ਧਿਆਣੀ ਨੂੰ ਕਿਸੇ ਰਿਸ਼ਤੇ ਦਾ ਇਲਜ਼ਾਮ ਨਹੀਂ ਦੇ ਸਕਿਆ ! ਮੇਰੇ ਗੀਤਾਂ 'ਚ ਉਹ ਅਕਸਰ ਹਾਜ਼ਿਰ ਰਹਿੰਦੀ ਹੈ , ਅਮਰਿੰਦਰ ਗਿੱਲ ਦੇ ਗਾਏ ਮੇਰੇ ਲਿਖੇ ਗੀਤ , " ਸ਼ਾਇਦ ਉਹੀ ਚਿਰਾਂ ਪਿਛੋਂ ਸ਼ਹਿਰ ਸਾਡੇ ਆਇਆ ਹੋਣਾ... " ਦੀ ਨਾਇਕਾ ਉਹੀ ਹੈ !

ਇਹ ਸਭ ਵੀ ਮੇਰੇ ਅੰਦਰਲੇ ਉਸ ਖਲਾਅ ਕਾਰਨ ਹੀ ਹੋਇਆ ....ਮਾਂ , ਭੈਣ , ਬੇਟੀ ...ਔਰਤ ਦੇ ਸਾਰੇ ਰੂਪ ਮੇਰੇ ਲਈ ਸਤਿਕਾਰਯੋਗ ਨੇ...ਪਤਨੀ ਜਾਂ ਮਹਿਬੂਬ ਵੀ ਮੇਰੇ ਲਈ ਪਵਿੱਤਰ ਰਿਸ਼ਤੇ ਨੇ...ਪਰ ਕੁੱਝ ਰਿਸ਼ਤੇ ਮੈਨੂੰ ਹਾਸਿਲ ਨਹੀਂ ਹੋ ਸਕੇ, ਸ਼ਿਵ ਦੇ ਕਹਿਣ ਵਾਂਗ , "ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇੱਕ ਦਾ ਮਨ ਵੀ ਨਾ ਮਿਲਿਆ" , ਬੱਸ ਮੇਰੀ ਸੋਚ ਸ਼ਿਵ ਤੋਂ ਐਨੀ ਕੁ ਭਿੰਨ ਹੈ ਕਿ ਮੈਨੂੰ ਮਨ ਬਿਨਾਂ ਤਨ ਚਾਹੀਦਾ ਹੀ ਨਹੀਂ ! ਔਰਤ ਮੇਰੇ ਲਈ ਮੁਹੱਬਤ , ਸੰਵੇਦਨਾ ਅਤੇ ਸ਼ਕਤੀ ਦਾ ਮੁਜਸਮਾ ਹੈ , ਮੇਰੇ ਅਨੁਸਾਰ ਔਰਤ ਮਰਦ ਤੋਂ ਵਧੇਰੇ ਸਹਿਣਸਕਤੀ ਦੀ ਮਾਲਕ ਹੈ । ਮੈਂ ਉਸ ਸਮੇਂ ਪੜ੍ਹਿਆ ਲਿਖਿਆ ਬਹੁਤ , ਅਖਬਾਰਾਂ ਰਿਸਾਲਿਆਂ 'ਚ ਛਪਿਆ ਬਹੁਤ ਪਰ ਮੈਂ ਆਪਣੇ ਪਰਿਵਾਰ ਨੂੰ ਬਹੁਤ ਤੰਗ ਕੀਤਾ ਉਸ ਸਮੇਂ । ਫਿਰ ਮੈਂ ਆਤਮ-ਮੰਥਨ ਕੀਤਾ ਤੇ ਸਭ ਤੋਂ ਪਹਿਲਾਂ ਨਸ਼ੇ ਛੱਡੇ , ਬੜਾ ਔਖਾ ਸਮਾਂ ਸੀ ਪਰ ਬੀਤ ਗਿਆ , 1995 ਵਿੱਚ ਮੈਂ ਗੀਤਕਾਰੀ ਵੱਲ ਮੁੜਿਆ ਤੇ ਮੇਰਾ ਪਹਿਲਾ ਗੀਤ , " ਕੁੜੀਆਂ ਤਾਂ ਕੁੜੀਆਂ ਨੇ " ਹੰਸ ਰਾਜ ਹੰਸ ਜੀ ਦੀ ਆਵਾਜ਼ 'ਚ ਰਿਕਾਰਡ ਹੋ ਕੇ ਆਇਆ , ਇਸ ਗੀਤ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਨਵਾਂ ਪੰਨਾ ਖੁੱਲਿਆ ।


ਮੈਂ ਜ਼ਿੰਦਗੀ 'ਚ ਬਹੁਤ ਕੁੱਝ ਹਾਸਿਲ ਕੀਤਾ ਪਰ ਮਨ ਕਦੇ ਅੰਦਰੋਂ ਖੁਸ਼ ਨਹੀਂ ਹੋਇਆ , ਉਰਦੂ ਦਾ ਇੱਕ ਸ਼ੇਅਰ ਹੈ , " ਜਾਨੇ ਵਾਲੇ ਦਿਲ ਕੋ ਪੱਥਰ ਕਰ ਗਏ , ਫਿਰ ਕਿਸੀ ਕੋ ਦੇਖ ਕੇ ਧੜਕਾ ਨਹੀਂ " ਵਾਲੀ ਗੱਲ ਹੋ ਗਈ ਸ਼ਾਇਦ ! ਮੈਨੂੰ ਬਹੁਤ ਨਵੇਂ ਮੁੰਡੇ ਇਹ ਗੱਲ ਪੁੱਛਦੇ ਨੇ ਕਿ ਕੀ ਸ਼ਾਇਰ ਬਣਨ ਲਈ ਇਸ਼ਕ ਦੀ ਸੱਟ ਜਰੂਰੀ ਹੈ ? ਜਾਂ ਨਸ਼ਾ ਪੱਤਾ ਜਰੂਰੀ ਹੈ ? ਮੈਨੂੰ ਇਹ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਸ਼ਾਇਰਾਂ ਨੇ ਇਹ ਕੇਹਾ ਬਿੰਬ ਸਥਾਪਿਤ ਕਰ ਦਿੱਤਾ ਆਪਣਾ ! ਅੱਜ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਅਜਿਹੇ ਸਭ ਭੁਲੇਖਿਆਂ ਤੋਂ ਨਵੀਂ ਪੀੜੀ ਨੂੰ ਸੁਚੇਤ ਰਹਿਣ ਦੀ ਲੋੜ ਹੈ । ਲਿਖਣ ਲਈ ਪ੍ਰਤਿਭਾ ਦੀ ਜਰੂਰਤ ਹੈ ਸਿਰਫ ਅਤੇ ਪ੍ਰਤਿਭਾ ਮੇਰੇ ਅਨੁਸਾਰ ਜਨਮਜਾਤ ਹੁੰਦੀ ਹੈ , ਇਹ ਬਾਅਦ 'ਚ ਸੁਧਾਰੀ ਤਾਂ ਜਾ ਸਕਦੀ ਹੈ ਪਰ ਪੈਦਾ ਨਹੀਂ ਕੀਤੀ ਜਾ ਸਕਦੀ ਜਿਵੇਂ ਜ਼ੌਹਰੀ ਸੋਨੇ ਦਾ ਗਹਿਣਾ ਤਾਂ ਬਣਾ ਸਕਦਾ ਹੈ ਪਰ ਸੋਨਾ ਨਹੀਂ ਬਣਾ ਸਕਦਾ ।

ਮੈਂ ਆਪਣੇ ਆਪ ਨੂੰ ਬੜਾ ਜੁੰਮੇਵਾਰ ਲੇਖਕ ਮੰਨਦਾ ਹਾਂ ਇਸ ਲਈ ਕਿ ਮੈਂ ਜਿਸ ਵਿਰਸੇ ਦਾ ਵਾਰਿਸ ਹਾਂ ਉਹ ਬਹੁਤ ਮਾਣਯੋਗ ਹੈ , ਮੇਰਾ ਬਾਪੂ ਬਹੁਤ ਮਿਹਨਤੀ ਅਤੇ ਇਮਾਨਦਾਰ ਬੰਦਾ ਹੈ , ਉਸਦਾ ਪੰਜਾਬੀ ਸਾਹਿਤ ਆਲੋਚਨਾ 'ਚ ਵੀ ਉੱਚਾ ਨਾਮ ਹੈ ਪਰ ਮੈਂ ਕਦੇ ਵੀ ਬਾਪੂ ਦੇ ਨਾਮ ਨੂੰ ਕਿਤੇ ਵਰਤਿਆ ਨਹੀਂ , ਹਮੇਸ਼ਾ ਆਪਣੇ ਦਮ ਤੇ , ਆਪਣੀ ਰਚਨਾ ਦੇ ਦਮ ਤੇ ਆਪਣੀ ਪਛਾਣ ਬਣਾਈ ਹੈ । ਤੁਹਾਡੀ ਰਚਨਾ ਤੁਹਾਡੀ ਵਕਾਲਤ ਕਰਦੀ ਹੈ ਤੁਸੀਂ ਆਪਣੀ ਰਚਨਾ ਦੀ ਵਕਾਲਤ ਕਰੋ ਇਹ ਗਲਤ ਹੈ । ਆਪਣੀ ਵਿਰਾਸਤ ਲਈ , ਆਪਣੇ ਇਤਹਾਸ ਦਾ ਮਾਣ ਰੱਖਣ ਲਈ ਮੈਂ ਹਮੇਸ਼ਾਂ ਆਪਣੀਆਂ ਕਮੀਆਂ ਤੇ ਨਜ਼ਰ ਰੱਖਦਾ ਹਾਂ ਅਤੇ ਸਮੇਂ ਸਮੇਂ ਉਨਾਂ ਨੂੰ ਸੁਧਾਰਦਾ ਵੀ ਰਹਿਨਾਂ , ਆਪਣੇ ਇੱਕ "ਲੱਚਰ" ਕਹੇ ਜਾਣ ਵਾਲੇ ਗੀਤ '' ਸੜਕਾਂ ਤੇ ਅੱਗ ਤੁਰੀ ਜਾਂਦੀ ਹੈ " ਲਈ ਮੈਂ ਬੜੇ ਆਰਾਮ ਨਾਲ ਲਿਖਤੀ-ਰੂਪ 'ਚ ਮਾਫੀ ਮੰਗ ਲਈ ਸੀ ਕਿਉਂਕਿ ਮੇਰਾ ਇੱਕ ਗੀਤ ਮਾੜਾ ਹੋ ਸਕਦਾ ਹੈ ਮੇਰੀ ਨੀਤ ਮਾੜੀ ਨਹੀਂ ਹੈ । ਮੈਂ ਪੰਜਾਬੀ ਭਾਸ਼ਾ , ਸਾਹਿਤ , ਸੰਗੀਤ , ਫਿਲਮਾਂ ਦੇ ਖੇਤਰ ਦਾ ਕੁੱਲਵਕਤੀ ਕਾਮਾ ਹਾਂ , ਮੇਰੀ ਪ੍ਰਤੀਬੱਧਤਾ ਨੂੰ ਮੇਰੀ ਜ਼ਿੰਦਗੀ ਤੇ ਮੇਰੀ ਰਚਨਾ ਚੋਂ ਵੇਖਿਆ ਜਾ ਸਕਦਾ ਹੈ । ਮੇਰੇ ਲਈ ਮੇਰਾ ਹਰ ਕੰਮ ਇੱਕ ਮਿਸ਼ਨ ਹੈ ਮੈਂ ਇਸ ਖੇਤਰ ਚੋਂ ਪੈਸਾ ਨਹੀਂ ਕਮਾਉਂਦਾ , ਮੈਂ ਵਪਾਰੀ ਨਹੀਂ ਹਾਂ , ਕਲਾ ਨੂੰ ਸਮਰਪਿਤ ਕਲਾਕਾਰ ਹਾਂ , ਜੋ ਕਲਾ ਨਾਲ ਜੀਵਨ ਸੰਵਾਰਨਾ ਚਾਹੁੰਦਾ ਹੈ ਸਭ ਦਾ ਜੀਵਨ ! ਮੇਰੀ ਇਹੋ ਧਾਰਨਾ ਮੇਰੀ ਸਕਤੀ ਹੈ ਜੋ ਮੈਨੂੰ ਕਦੇ ਵੀ "ਕੰਮਪਲੈਕਸਡ" ਨਹੀਂ ਹੋਣ ਦਿੰਦੀ , ਮੈਂ ਸਦਾ ਆਮ ਲੋਕਾਂ ਦੀ ਕਚਹਿਰੀ 'ਚ ਖੜਾ ਰਹਿਨਾਂ ਹਾਂ , ਮੈਂ ਹਰ ਗਲਤੀ ਲਈ ਮਾਫੀ ਮੰਗ ਸਕਦਾ ਹਾਂ , ਇਨਾਮ -ਸਨਮਾਨ ਜਾਂ ਪ੍ਰਸ਼ੰਸਾ ਮੇਰੇ ਪੈਰ ਧਰਤੀ ਤੋਂ ਉਤਾਂਹ ਨਹੀਂ ਚੁੱਕ ਸਕਦੇ ਕਿਉਂਕਿ ਮੈਂ ਧਰਤੀ ਦਾ ਪੁੱਤ ਹਾਂ ! ਮੈਨੂੰ ਮੇਰੇ ਲੋਕ ਬਹੁਤ ਪਿਆਰੇ ਨੇ , ਮੇਰੇ ਆਮ ਲੋਕ...ਜਿੰਨਾ ਦੀ ਗਿਣਤੀ ਸਰਕਾਰੀ ਕਾਗਜ਼ਾਂ 'ਚ " ਲੀਕ " ਤੋਂ ਹੇਠ ਹੁੰਦੀ ਹੈ , ਮੇਰੇ ਜ਼ਿਆਦਾਤਰ ਦੋਸਤ ਇਹੋ ਲੋਕ ਹਨ ! ਮੈਨੂੰ ਅਹੁਦੇ ਨਹੀਂ ਇਨਸਾਨ ਪਿਆਰੇ ਨੇ , ਸਾਦਾ ਜੀਵਨ ਅਤੇ ਉੱਚ ਵਿਚਾਰ ਮੇਰੇ ਲਈ ਜੀਵਨ ਦਾ ਮਾਟੋ ਹੈ ! ਮੈਂ ਜ਼ਿੰਦਗੀ 'ਚ ਦੋਸਤ ਬਹੁਤ ਕਮਾਏ ਨੇ ਸਿਰਫ ਇਸ ਗੱਲ ਦਾ ਹੀ ਮੈਨੂੰ ਮਾਣ ਹੈ ਬਾਕੀ ਹਾਲੇ ਮੈਂ ਮਾਣ ਕਰਨਯੋਗ ਕੁੱਝ ਨਹੀਂ ਕੀਤਾ ! ਮੈਨੂੰ ਨੇੜਿਓਂ ਜਾਨਣ ਵਾਲੇ ਕਹਿੰਦੇ ਨੇ ਕਿ ਮੈਂ ਬਹੁਤ ਮੇਹਨਤ , ਬਹੁਤ ਸੰਘਰਸ਼ ਕੀਤਾ ਹੈ ਪਰ ਸੱਚ ਜਾਣਿਓ ਮੈਨੂੰ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ । ਹਾਂ... ਮੈਂ ਸੁਚੇਤ ਰੂਪ 'ਚ ਗੰਭੀਰ ਸਾਹਿਤ ਅਤੇ ਪੰਜਾਬੀ ਗੀਤ-ਸੰਗੀਤ ਦੇ ਦਰਮਿਆਨ ਇੱਕ ਪੁੱਲ ਬਣਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿਉਂਕਿ ਪੰਜਾਬੀ ਗੀਤ -ਸੰਗੀਤ ਦੀ ਬੇਹਤਰੀ ਲਈ ਇਹ ਜ਼ਰੂਰੀ ਹੈ , ਪੰਜਾਬੀ ਦੀ ਲੋਕਪ੍ਰਿਯ ਗੀਤਕਾਰੀ ਅਤੇ ਗੰਭੀਰ ਸ਼ਾਇਰੀ 'ਚ ਸਾਂਝੇ ਤੌਰ ਤੇ ਵਿਚਰ ਰਿਹਾ ਮੈਂ ਲਗਭਗ ਇਕਲੌਤਾ ਹੀ ਲੇਖਕ ਹਾਂ , ਪਰ ਮੇਰੀ ਸੋਚ ਹੈ ਕਿ ਸਾਡੇ ਪੰਜਾਬੀ ਦੇ ਹੋਰ ਗੰਭੀਰ ਸ਼ਾਇਰਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਹੈ ਪਰ ਸਾਡੇ ਮੱਧਵਰਗੀ ਬੁੱਧੀਜੀਵੀ ਲੇਖਕ ਪੰਜਾਬੀ ਗਾਇਕੀ ਤੇ '' ਤਵਾ " ਲਾਉਣਾ ਹੀ ਜਾਣਦੇ ਨੇ , ਇਸਦੇ ਪੱਧਰ ਨੂੰ ਸੁਧਾਰਨ ਲਈ ਕੰਮ ਕੀ ਕਰਨਾ ਇਹ ਇੰਨਾ ਨੂੰ ਪਤਾ ਹੀ ਨਹੀਂ , ਜਾਂ ਇਹ ਸਿਰਫ ਪਾਕਿਸਤਾਨੀ ਗਾਇਕਾਂ - ਗੀਤਕਾਰਾਂ ਦੀ ਤਾਰੀਫ ਕਰਕੇ ਹੀ ਖੁਸ਼ ਹੋ ਜਾਂਦੇ ਹਨ !

ਮੈਂ ਪੰਜਾਬੀ ਗਾਇਕੀ 'ਚ ਵੀ ਹਮੇਸ਼ਾਂ ਸੁਰੀਲੇ ਗਾਇਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ , ਮੈਨੂੰ ਇਸ ਗੱਲ ਦਾ ਸਭ ਤੋਂ ਵੱਧ ਦੁੱਖ ਹੈ ਕਿ ਮੈਂ ਆਪਣੇ ਦੁਆਰਾ ਪੇਸ਼ ਕੀਤੀ ਬਹੁਤ ਹੀ ਸੁਰੀਲੀ ਗਾਇਕਾ ਰਾਣੀ ਰਣਦੀਪ ਨਾਲ ਜ਼ਿਆਦਾ ਦੇਰ ਕੰਮ ਨਹੀਂ ਕਰ ਸਕਿਆ , ਜੇ ਅਸੀਂ ਵੱਧ ਕੰਮ ਕਰ ਸਕਦੇ ਤਾਂ ਹੋਰ ਵਧੀਆ ਨਤੀਜ਼ੇ ਨਿਕਲ ਸਕਦੇ ਸੀ ਪਰ ਅਫਸੋਸ...ਰਾਣੀ ਅਤੇ ਮੇਰੀ ਸਾਂਝ ''ਇਸ਼ਕੇ ਦੀ ਮਾਰ '' ਅਤੇ "ਦਿਲ ਕੱਚ ਦਾ" ਕੈਸਟਾਂ ਤੋਂ ਬਾਅਦ ਸਦਾ ਲਈ ਖਤਮ ਹੋ ਗਈ , ਇਸ ਦੁਰਘਟਨਾ ਦਾ ਬੋਝ ਮੇਰੇ ਮਨ ਤੇ ਸਦਾ ਰਹੇਗਾ । ਹੁਣ ਮੈਂ ਇੱਕ ਬਹੁਤ ਸੁਰੀਲੀ ਬੱਚੀ ਮੀਨੂੰ ਸਿੰਘ ਆਪ ਸਭ ਸੁਹਿਰਦ ਸਰੋਤਿਆਂ ਦੇ ਰੂਬਰੂ ਪੇਸ਼ ਕਰਨ ਜਾ ਰਿਹਾ ਹਾਂ ਜਲਦ ਹੀ ।



ਵਕਤ ਦਾ ਪਹੀਆ ਗਿੜਦਾ ਰਹਿੰਦਾ ਹੈ , ਨਵੇਂ ਪੱਤੇ ਫੁੱਟਦੇ ਰਹਿੰਦੇ ਨੇ , ਜ਼ਿੰਦਗੀ ਕਦੇ ਵੀ ਰੁੱਕਦੀ ਨਹੀਂ । ਹੁਣ ਮੈਂ ਜ਼ਿੰਦਗੀ ਦੇ ਜਿਸ ਪੜਾਅ ਤੇ ਹਾਂ ਇੱਥੇ ਮੈਨੂੰ ਹੋਰ ਵੀ ਕਈ ਗੱਲਾਂ ਸਮਝ ਆ ਗਈਆਂ ਹਨ । ਹੁਣ ਕੋਈ ਖੁਸ਼ੀ ਜਾਂ ਕੋਈ ਦੁੱਖ ਬਹੁਤਾ ਪ੍ਰਭਾਵਿਤ ਨਹੀਂ ਕਰਦਾ , ਮੇਰਾ ਇੱਕ ਨਵਾਂ ਗੀਤ ਹੈ :

"ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,

ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! "

ਪਾਲਣਹਾਰੀ ਮਾਂ ਮੇਰੀ " ਬੇਬੇ" ਸਦੀਵੀ ਵਿਛੋੜਾ ਦੇ ਗਈ ਹੈ , ਮਾਂ ਦੇ ਵਿਛੋੜੇ ਦਾ ਦੁੱਖ ਵੇਖਣ ਵਾਲੇ ਨੂੰ ਬਹੁਤ ਦੁੱਖ ਸਹਿਣੇ ਆ ਜਾਂਦੇ ਨੇ ! ਬੱਸ ਅੰਦਰਲਾ ਖਲਾਅ ਹੋਰ ਵੱਧ ਗਿਆ ਹੈ ਜਿਵੇਂ ਆਸਮਾਨ 'ਚ " ਬਲੈਕ-ਹੋਲ" ਵੱਧ ਰਹੇ ਨੇ ! ਵੈਸੇ ਮੇਰਾ ਇਹ ਵੀ ਮੰਨਣਾ ਹੈ ਕਿ ਬੰਦਾ ਸਭ ਤੋਂ ਵੱਧ ਪਿਆਰ ਆਪਣੀ ਮਾਂ ਨੂੰ ਹੀ ਕਰਦਾ ਹੈ ਤੇ ਫਿਰ ਸਾਰੀ ਉਮਰ ਮਾਂ ਨੂੰ ਹੀ ਲੱਭਦਾ ਰਹਿੰਦਾ ਹੈ , ਪਤਨੀ , ਮਹਿਬੂਬ , ਬੇਟੀ , ਹਰ ਰਿਸ਼ਤੇ 'ਚ ਮਾਂ ਦੀ ਖੋਜ ਹੁੰਦੀ ਹੈ ਸਾਨੂੰ ਪਰ....ਮਾਂ ਫੇਰ ਨਹੀਂ ਮਿਲਦੀ ! ਮੈਂ ਇਹ ਵੀ ਮੰਨਦਾ ਹਾਂ ਕਿ ਇਹ ਖਲਾਅ , ਇਹ ਭਟਕਣ , ਇਹ ਅੰਦਰਲੀ ਅੱਗ ਹੀ ਸਿਰਜਕ ਹੁੰਦੀ ਹੈ ਕਿਸੇ ਵੀ ਰਚਨਾ ਦੀ , ਜੋ ਲੋਕ ਜ਼ਿੰਦਗੀ 'ਚ ਸੰਤੁਸ਼ਟ ਹੋ ਜਾਂਦੇ ਹਨ ਉਹ ਰਚਨਾ ਕਰਨੀ ਬੰਦ ਕਰ ਦਿੰਦੇ ਹਨ ਜਾਂ ਰਚਨਾ ਉਨਾਂ ਅੰਦਰ ਹੋਣੀ ਬੰਦ ਹੋ ਜਾਂਦੀ ਹੈ । ਸੋ ਮੈਂ ਇਸ ਖਲਾਅ ਨੂੰ ਪਾਲ ਕੇ ਰੱਖਦਾ ਹਾਂ , ਇਹ ਭਟਕਣ ਕਦੇ ਮੁੱਕਣੀ ਨਹੀਂ ਚਾਹੀਦੀ , ਇਹ ਅੱਗ ਕਦੇ ਬੁੱਝਣੀ ਨਹੀਂ ਚਾਹੀਦੀ , ਇੰਨਾ ਜ਼ਖਮਾਂ 'ਚ ਸਦਾ ਚੀਸ ਪੈਂਦੀ ਰਹਿਣੀ ਚਾਹੀਦੀ ਹੈ ਤੇ ਤੁਹਾਨੂੰ ਇਸ ਚੀਸ ਦਾ ਹਰਫਾਂ 'ਚ ਅਨੁਵਾਦ ਕਰਨਾ ਆਉਣਾ ਚਾਹੀਦੈ ! ਜਾਵੇਦ ਅਖਤਰ ਦਾ ਇੱਕ ਸ਼ੇਅਰ ਹੈ


"ਗਮ ਹੋਤਾ ਹੈ ਜਹਾਂ ਜ਼ਹਾਨਤ ਹੋਤੀ ਹੈ

ਦੁਨੀਆਂ ਮੇਂ ਹਰ ਸ਼ੈਅ ਕੀ ਕੀਮਤ ਹੋਤੀ ਹੈ ! "

ਅਹਿਸਾਸਮੰਦੀ ਕੋਲ , ਸਿਆਣਪ ਕੋਲ ਦੁੱਖ ਦਾ ਹੋਣਾ ਜਰੂਰੀ ਹੈ , ਜੇ ਤੁਸੀਂ ਸੋਚ ਰੱਖਦੇ ਹੋ ਤਾਂ ਚਿੰਤਾ ਕਰੋਂਗੇ ਹੀ ਕਰੋਂਗੇ ! ਇਹੋ ਸੋਚ , ਇਹੋ ਅਹਿਸਾਸਮੰਦੀ , ਇਹੋ ਚਿੰਤਾ ਇੱਕ ਆਮ ਬੰਦੇ ਨਾਲੋਂ ਲੇਖਕ /ਕਲਾਕਾਰ ਨੂੰ ਵੱਖ ਕਰਦੀ ਹੈ । ਨੀਝ , ਨਿਸ਼ਠਾ , ਲਗਨ ਨਾਲ ਤੁਰੇ ਚੱਲੋ...ਮੈਂ ਵੀ ਤੁਰਿਆ ਜਾ ਰਿਹਾ ਹਾਂ , ਬੜੇ ਕੰਮ ਨੇ , ਸਵੈ-ਪੜਚੋਲ ਕਰਦੇ ਤੁਰੇ ਚੱਲੋ ! ਇੱਕ ਗੱਲ ਹੋਰ ...ਅੱਜ ਕੱਲ ਮੈਂ ਸਾਬਤ ਸੂਰਤ ਸਿੱਖ ਬਣ ਗਿਆ ਹਾਂ , ਇਸਦੇ ਪਿੱਛੇ ਕਾਰਨ ਇਹ ਹੈ ਕਿ ਪਿਛਲੇ ਦਿਨੀਂ ਮੈਂ ਇੱਕ ਪੰਜਾਬੀ ਫਿਲਮ ਦੀ ਸਕਰਿਪਟ , ਡਾਇਲਾਗ ਅਤੇ ਗੀਤ ਲਿਖੇ , ਇਹ ਫਿਲਮ ਸਿੱਖੀ ਤੇ ਅਧਾਰਿਤ ਸੀ । ਇਸਦੀ ਕਹਾਣੀ ਮੂੰਹ ਸਿਰ ਮੁੰਨਾ ਕੇ ਪਤਿੱਤ ਹੋਣ ਵਾਲੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਪ੍ਰੇਰਿਤ ਕਰਨ ਬਾਰੇ ਸੀ , ਸੋ ਮੈਂ ਇਹ ਫਿਲਮ ਲਿਖਦੇ ਲਿਖਦੇ ਆਪ ਵੀ ਦੁਬਾਰਾ ਸਿੰਘ ਸੱਜ ਗਿਆ ਕਿਉਂਕਿ ਮੈਂ ਕਹਿਣੀ ਤੇ ਕਰਨੀ ਦਾ ਸੁਮੇਲ ਰੱਖਣਾ ਚਾਹੁੰਦਾ ਹਾਂ , ਹੁਣ ਮੇਰੀ ਪ੍ਰਤੀਬੱਧਤਾ ਬਾਰੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਮੇਰੇ ਸ਼ਬਦ ਮੇਰੇ ਲਈ ਕੀ ਅਰਥ ਰੱਖਦੇ ਨੇ !@ADSG

#14 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 19 November 2011 - 03:55 PM

kaim aa g

#15 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 21 November 2011 - 08:37 PM

ਹੁਣ ਅਮਰਦੀਪ ਗਿੱਲ ਏਥੇ ਨਹੀਂਓ ਰਹਿੰਦਾ !

ਤੂੰ ਗਲਤ ਬੂਹਾ ਖੜਕਾਇਆ ਏ ,
ਕਿਸੇ ਹੋਰ ਨੂੰ ਆਣ ਜਗਾਇਆ ਏ ,
ਉਹ ਤੇਰਾ ਖੰਡ-ਖਿੱਲ ਏਥੇ ਨਹੀਂਓ ਰਹਿੰਦਾ !
ਹੁਣ ਅਮਰਦੀਪ ਗਿੱਲ ਏਥੇ ਨਹੀਂਓ ਰਹਿੰਦਾ !
ਹੁਣ ਅਮਰਦੀਪ ਗਿੱਲ....................
ਨਿੱਕਾ ਜਿਹਾ ਆਲਣਾ ਸੀ ਜੀਹਦਾ ਏਸ ਰੁੱਖ ਤੇ ,
ਸੜਦਾ ਸੀ ਜੰਗਲ ਵੀ ਜੀਹਦੇ ਦੁੱਖ - ਸੁੱਖ ਤੇ ,
ਉਹਨੂੰ ਲੈ ਗਈ ਏ ਇੱਲ ਏਥੇ ਨਹੀਂਓ ਰਹਿੰਦਾ !
ਹੁਣ ਅਮਰਦੀਪ ਗਿੱਲ....................
ਤੇਰੇ ਪਿੱਛੇ ਝੱਲੇ ਨੇ ਸੀ ਝੱਲੇ ਇਲਜ਼ਾਮ ਕਿੰਨੇ ,
ਦੁੱਖ ਤੇਰਾ ਨਾਮ ਲੈ ਕੇ ਮਿਲੇ ਗੁੰਮਨਾਮ ਕਿੰਨੇ ,
ਜੀਹਦੇ ਹੱਥੀਂ ਠੋਕੇ ਕਿੱਲ ਏਥੇ ਨਹੀਂਓ ਰਹਿੰਦਾ !
ਹੁਣ ਅਮਰਦੀਪ ਗਿੱਲ....................
ਹੁਣ ਏਸ ਤਨ ਵਿੱਚ ਖੂਨ ਵੀ ਤਾਂ ਹੈ ਨੀ ,
ਹੁਣ ਏਹਦੇ ਹਿੱਸੇ ਕੋਈ ਜੂਨ ਵੀ ਤਾਂ ਹੈ ਨੀ ,
ਕਿਉਂ ਵੇਖੇਂ ਛਿੱਲ ਛਿੱਲ ਏਥੇ ਨਹੀਂਓ ਰਹਿੰਦਾ !
ਹੁਣ ਅਮਰਦੀਪ ਗਿੱਲ....................
Attached Image: amardeep gill.jpg

#16 SohniHeer

    Yaara dildaara we aaja kuj galla kriye....

  • Management
  • 5,288 posts
  • Locationjalandhar

Current mood: In Love

Posted 29 January 2012 - 05:29 PM

excellent work jagjeet....U FILLED ALL THE REUIRED KNOWLEDGE WHICH WE WANA HAVE...THANKU VERY MUCH....i aapreciate ur this effort.

#17 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 30 January 2012 - 11:36 AM

thx g he is my fv

#18 SohniHeer

    Yaara dildaara we aaja kuj galla kriye....

  • Management
  • 5,288 posts
  • Locationjalandhar

Current mood: In Love

Posted 30 January 2012 - 11:42 AM

hanji

#19 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 27 February 2012 - 10:49 AM

Attached Image: a.jpg

meenu singh's debut album "ishq mohabbat pyar" relesed in punjabi film festival shri amritsar sahib...amardeep singh gill , meenu singh , gippy grewal , harbhajan mann , jaidev kumar and navtej sandhu :) 25-2-2012

#20 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 27 February 2012 - 10:55 AM

Attached Image: m.jpg