
ਓਹ ਇਕ ਲੇਖਕ ਸੀ ਜੋ ਟੁੱਟੇ ਦਿਲਾਂ ਦੀ ਰਮਜ਼ ਪਛਾਣਦਾ ਸੀ ....
Biography
ਰੰਮੀ ਗੋਹ ਵਾਲਾ ਪਿੰਡ ਗੋਹ ਦਾ ਜਮਪਲ ਸੀ.ਉਸਦਾ ਪੂਰਾ ਨਾਂ ਪੰਡਿਤ ਰਘਵੀਰਸਿੰਘ ਨਾਭੀ ਸੀ.ਉਸਦੇ ਪਿਤਾ ਸਨ ਜਿਹਨਾ ਦਾ ਨਾਂ ਸੂਬੇਦਾਰ ਧੰਨਾ ਸਿੰਘ ਨਾਭੀ ਸੀ ਮਾਤਾ ਦਾ ਨਾਂ ਮਾਇਆ ਰਾਨੀ ਸੀ.ਉਸਦਾ ਨਾਨਕਾ ਪਿੰਡ ਲ੍ਸੋਈ ਜਿਲਾ ਸੰਗਰੂਰ ਸੀ ਦਾਦੇ ਦਾ ਨਾਂ ਜੇਠਾ ਸਿੰਘ ਨਾਭੀ ਸੀ ਓਹ ਚਾਰ ਭਾਈ ਬੀਰਬਲ ਨਾਭੀ , ਨੰਦ ਕੁਮਾਰ ਨਾਭੀ , ...
ਰਾਮ ਮੂਰਤੀ ਨਾਭੀ ਅਤੇ ਦੋ ਭੈਣਾਂ ਸਨ ਜਿਹਨਾ ਵਿਚੋਂ ਓਹ ਸਭ ਤੋਂ ਛੋਟਾ ਸੀ.ਜਿਹਨਾਂ ਦੇ ਪਰਿਵਾਰ ਸਰਹਿੰਦ , ਚੰਡੀਗੜ੍ਹ , ਖੰਨਾ ,ਨਾਭਾ, ਅੰਮ੍ਰਿਤਸਰ ਵਰਗੇ ਸਹਿਰਾਂ ਵਿਚ ਵਸਦੇ ਹਨ ਜੋ ਕਿ ਨਾਭੀ ਗੋਤ ਨਾਲ ਹੀ ਜਾਣੇ ਜਾਂਦੇ ਹਨ ਓਹ ਇਕ ਸਿਖ ਪੰਡਿਤ ਪਰਿਵਾਰ ਨਾਲ ਸੰਬੰਧ ਰਖਦਾ ਸੀ.ਬਚਪਨ ਵਿਚ ਇਸ ਅਧਰੰਗ ਦੇ ਮਰੀਜ਼ ਲੜਕੇ ਨੂੰ ਕੌਣ ਜਾਣਦਾ ਸੀ ਕਿ ਇੰਦੋਂ ਬ੍ਰਾਹਮਣੀ ਦਾ ਪੋਤਾ ਸਾਰੀ ਦੁਨੀਆ ਦੇ ਕੋਨੇ ਕੋਨੇ ਵਿਚ ਬਤੌਰ ਸ਼੍ਰੋਮਣੀ ਗੀਤਕਾਰ ਇਕ ਦਿਨ ਇਸ ਤਰਾਂ ਛਾ ਜਾਵੇਗਾ I
ਓਹ ਅਧਰੰਗ ਦੀ ਬਿਮਾਰੀ ਦਾ ਮਰੀਜ਼ ਸੀ . ਉਸਦੇ ਅੰਦਰ ਇਕ ਟੁੱਟੇ ਦਿਲ ਵਾਲੇ ਆਸ਼ਿਕ਼ ਦੀ ਰੂਹ ਵਸੀ ਦਿਖਾਈ ਦਿੰਦੀ ਸੀ.ਉਸਨੂੰ ਮਾਲਵੇ ਦਾ ਸ੍ਹਿਵ ਕੁਮਾਰ ਬਟਾਲਵੀ ਜਾਂ "ਬਿਰਹਾਂ ਦਾ ਸੁਲਤਾਨ" ਆਖਿਆ ਜਾਦਾ ਸੀ.ਗੋਬਿੰਦ੍ਗਢ਼ ਦੀ ਇਕ ਪਾਰਖੁ ਸੰਸਥਾ ਨੇ ਉਸਨੁ ਸ੍ਹਿਵ ਕੁਮਾਰ ਬਟਾਲਵੀ ਅਵਾਰਡ ਨਾਲ ਸਨਮਾਨਿਆ ਸੀ. ਉਸਨੇ ਆਪਣੀ ਕ਼ਲਮ ਨਾਲ ਬਹੁਤ ਗੀਤਾਂ ਦੀ ਰਚਨਾ ਕੀਤੀ ਜਿਨ੍ਹਾ ਵਿਚੋਂ ਕੁਝ ਗੀਤ ਜਿਵੇਂ "ਕਿਸੇ ਦਾ ਰੱਬਾ ਦਿਲ ਨਾ ਤੋੜੀਂ" "ਸਾਹਮਣੇ ਚੁਬਾਰਾ ਸੋਹਣੇ ਯਾਰ ਦਾ" {ਸਰਦੂਲ ਸਿਕੰਦਰ}"ਨੂਰ ਤੇਰੇ ਨੈਣਾਂ ਦਾ" "ਕਚ ਵਾਂਗੂ ਟੁੱਟ ਜਾਏੰਗੀ " "ਪਿਆਰ ਦੀ ਬੁਨਤੀ" {ਦੁਰਗਾ ਰੰਗੀਲਾ} "ਦਿਲਾਂ ਦਾ ਬੂਹਾ ਢੋਕੇ " "ਦੋ ਅਖਰਾਂ ਦਾ ਨਾਉਂ" {ਸਤਵਿੰਦਰ ਬੁੱਗਾ} "ਸਾੰਨੂ ਕਿੰਨਾ ਤੂ ਪਿਆਰਾ ਸਾਡਾ ਰੱਬ ਜਾਣਦਾ" "ਕੋਲੋਂ ਨਜ਼ਰਾਂ ਚੁਰਾਕੇ ਇੰਝ ਜਾਂਨਾਂ ਲੰਘ ਵੇ ਜਿਵੇਂ ਜਾਣਦਾ ਹੀ ਨਹੀਂ " {ਗੁਰਬਖਸ਼ ਸ਼ੌਂਕੀ} "ਗਭਰੂ ਦਾ ਦਿਲ " "ਕੁੜੀ ਸੋਲਾਂ ਸਾਲ ਦੀ " {ਕੁਲਦੀਪ ਪਾਰਸ} "ਤੂੰ ਫੇਲ ਹੋ ਗਿਆ ਯਾਰਾ " {ਸੁਰਾਜ ਮੁਹਮੰਦ} ਅਕਬਰ ਅਲੀ, ਦਿਲਸ਼ਾਦ ਅਖਤਰ , ਕਮਲਜੀਤ ਨੀਰੁ, ਉਮਿੰਦਰ ਓਮਾ ਵਰਗੇ ਕਲਾਕਾਰਾਂ ਦੀਆਂ ਅਵਾਜਾਂ ਵਿਚ ਰਿਕਾਰਡ ਹੋਏ ਜਿਹਨਾ ਨੂੰ ਅੱਜ ਵੀ ਉਸਦੇ ਸਰੋਤੇ ਬਹੁਤ ਪਿਆਰ ਤੇ ਰੀਝ ਨਾਲ ਸੁਣਦੇ ਹਨ.ਆਮ ਟੁੱਟੇ ਦਿਲਾਂ ਦੀ ਦਵਾ ਦਾਰੂ ਦਾ ਓਹ ਵੀ ਆਦਿ ਸੀ.
ਓਹ ਮਈ ੧੯੯੫ ਵਿਚ ਇਸ ਬੇਦਰਦ ਜੇਹੀ ਦੁਨੀਆਂ ਨੂੰ ਅਲਵਿਦਾ ਆਖ ਗਿਆ.ਉਸਦੇ ਕੁਝ ਓਹ ਆਖਰੀ ਗੀਤ ਜਿਹਨਾ ਨੂੰ ਉਸਨੇ ਆਪਣੇ ਸਮਝਕੇ ਦਿੱਤੇ ਸਨ ਓਹ ਉਸਦੀ ਮੌਤ ਤੋਂ ੧੬ ਸਾਲ ਬਾਅਦ ਵੀ ਇਕ ਬੁਝਾਰਤ ਬਣੇ ਹੋਏ ਹਨ.ਓਹ ੧੯੯੪ ਦੀ ਭਾਦੋਂ ਨੌਂਵੀਂ ਵਾਲੇ ਦਿਨ ਆਪਣੇ ਪਿੰਡ ਵਾਸੀਆਂ ਨੂ ਮਿਲਕੇ ਗਿਆ ਸੀ ਉਸ ਦਿਨ ਉਸਦੇ ਹਥ ਵਿਚ ਉਮਿੰਦਰ ਓਮਾ ਦੀ ਕੈਸੇਟ ਸੀ ਜਿਸ ਉੱਪਰ ਉਸਦੀ ਪੱਗ ਵਾਲੀ ਤਸਵੀਰ ਲੱਗੀ ਹੋਈ ਸੀ.ਉਸ ਦਿਨ ਉਸਨੇ ਹਰੀ ਸਿੰਘ ਬਰਨ ਵਰਗੇ ਨਿਮਾਣੇ ਲੇਖਕ ਨੂੰ ਇਹ ਗੱਲ ਆਖੀ ਸੀ ਕਿ "ਗੀਤਕਾਰੀ ਵਾਸਤੇ ਘਰ ਵਾਰ ਛਡਣਾ ਪੈਂਦਾ ਹੈ ਤਾਂ ਕਿਤੇ ਜਾਕੇ ਗੀਤਕਾਰੀ ਵਿਚ ਪਰਵਾਨਗੀ ਲੋਕਾਂ ਵੱਲੋਂ ਮਿਲਦੀ ਹੈ ".
ਰੰਮੀ ਹਰ ਤਰਾਂ ਦੇ ਮਜਹਬ ਦਾ ਸਤਿਕਾਰ ਕਰਦਾ ਸੀ.ਹਰੀ ਸਿੰਘ ਬਰਨ ਦੇ ਉੱਦਮ ਸਦਕਾ ਉਸਦੀ ਯਾਦ ਵਿਚ ਚਾਰ ਮੇਲੇ ਉਸਦੀ ਜਨਮ ਭੂਮੀ ਪਿੰਡ ਗੋਹ ਵਿਚ ਕਰਵਾਏ ਗਏ. ਜਿਨ੍ਹਾ ਰਾਹੀਂ ਰੰਮੀ ਯਾਦਗਾਰੀ ਅਵਾਰਡ ਨਾਲ ਚਤਰ ਸਿੰਘ ਪਰਵਾਨਾ , ਮਹਿੰਦਰ ਸਿੰਘ ਮਾਨੁਪੁਰੀ , ਸਵਰਨ ਸਿਵੀਆ, ਭਿੰਦਾ ਰਾਏ ਵਾਲਾ , ਮੀਤ ਮਾਜਰੀ , ਸੁਖੀ ਭਾਮਾਰਸੀ ਆਦਿ ਕਲ੍ਮ੍ਦਾਨਾਂ ਨੂੰ ਸਨਮਾਨਿਤ ਕੀਤੇ ਗਏ ਅਤੇ ਕੁਝ ਉਚ ਕੋਟੀ ਦੇ ਗਾਇਕ ਵੀ ਸਨਮਾਨਿਤ ਕੀਤੇ ਗਏ ਜਿਹਨਾ ਵਿਚ ਸਤਵਿੰਦਰ ਬੁੱਗਾ ,ਸੁਖਵਿੰਦਰ ਗਰੇਵਾਲ {ਕੌਲ੍ਗਢ਼} ਭੁਪਿੰਦਰ ਕੌਰ ਮੋਹਾਲੀ , ਜਗਮੋਹਨ ਸੰਧੂ - ਅਮ੍ਰਿਤਾ ਵਿਰਕ , ਮਿੰਟੂ ਧੁਰੀ , ਕੇਵਲ ਸੇਖੋਂ , ਕੁਲਵੰਤ ਬਿੱਲਾ- ਕੁਲਵੰਤ ਕੌਰ , ਪਰਗਟ ਖਾਨ , ਮੇਸ਼ੀ ਮਾਨਕ , ਮਾਸਟਰ ਖਾਨ ,ਰਵਿੰਦਰ ਦੀਵਾਨਾ - ਰਾਂਨੋ ਪੰਧੇਰ , ਸਾਲਮ ਖਾਨ ਸੁਖਾ , ਮਲਿਕਾ ਜੋਤੀ {ਮਾਜਰੀ ਭੇਣਾਂ}, ਰਣਵੀਰ ਬਰਨ - ਰੁਪਿੰਦਰ ਬਰਨ ,ਸਾਗਰ ਬਰਨ ਹਰਜੀਤ ਰਾਂਨੋ ,ਅਮਰ ਕੋਮਲ - ਗੁਰਦੀਪ ਭੱਟੀ, ਰਾਨਾ ਫੌਜੀ - ਮੇਹਰ ਜੱਸਲ -ਜਸਪਾਲ ਹੰਸ , ਚਰਨਜੀਤ ਚੰਨੀ ,ਗੁਰਦੇਵ ਸਾਹਨੀ , ਪ੍ਰੇਮ ਕਵੀਸ਼ਰ , ਗੁਰਦੇਵ ਲਾਪਰਾਂ , ਗਾਮੀ ਸੰਗਤਪੁਰੀਆ - ਕੰਚਨ ਬਾਵਾ - ਅਮਰਜੀਤ ਹੀਰਾ , ਸੁਰਾਜ ਮੁਹਮੰਦ, ਮਨਪ੍ਰੀਤ ਨਾਗਰਾ, ਕੰਵਲਜੀਤ ਬੰਗਾ , ਰਿੰਕੂ ਚੀਫ਼ - ਲਖਵੀਰ ਲਖੀ, ਸੁਨੀਤਾ ਰੱਤੂ, ਮਿੰਦੀ ਪੰਘ੍ਲੀਆਂ , ਸਵ. ਭਾਗ ਸਿੰਘ ਖੇੜੀ, ਸਵਰਨ ਭੋਲਾ - ਸ਼ਬਨਮ , ਏ ਐਸ ਬਰਨ, ਮਿੰਟੂ ਵਰਮਾ , ਕਮਲ ਬਾਵਾ, ਕਮਲ ਆਰ., ਹਰਜੀਤ ਖੰਨਾ , ਬਲਜਿੰਦਰ ਜਾਨ, ਰਣਵੀਰ ਬੰਟੀ , ਸਤਵਿੰਦਰ ਬਰਨ , ਤਰਸੇਮ ਸੇਮਾ, ਸੁਰਿੰਦਰ ਸੇਖੋਂ , ਬਲਵਿੰਦਰ ਰੁੜਕੀ , ਬਿੱਲੂ ਬ੍ਲਾਸ੍ਪੁਰਿਆ , ਬੇਅੰਤ ਖਰੇ - ਸਵ.ਗੁਰਵਿੰਦਰ ਤੂਰ, ਰਣਜੀਤ ਰਾਨਾ ਸੰਗੀਤਕਾਰ , ਗੁਰਮੀਤ ਜਿੰਮੀ ਆਦਿ ਕਲਾਕਾਰ ਸ਼ਾਮਿਲ ਹਨ. ਮੇਲੇ ਦੇ ਸ੍ਹ੍ਜੋਗੀ ਛਿੰਦਰਪਾਲ ਪੰਚ , ਜਰਨੈਲ ਸਿੰਘ ਐਸ ਡੀ ਓ , ਸ਼ਰਨਜੀਤ ਬਰਨ , ਸੌਦਾਗਰ ਸ਼ੌਂਕੀ , ਬਲਵਿੰਦਰ ਦੇਓਲ, ਭੀਮ ਸਿੰਘ ਨੰਬ ., ਰਣਜੀਤ ਭੱਟੀ , ਬਲਵਿੰਦਰ ਬੱਲੀ ,ਅਮਰੀਕ ਪੱਪੂ, ਫ਼ਕੀਰ ਸਭਾ ਲੁਧਿਆਣਾ , ਜਸਵੀਰ ਬੋਪਾਰਾਏ , ਸੁਰਜੀਤ ਕੁਲ੍ਦਾਰ ਆਦਿ ਸ਼ਾਮਿਲ ਹਨ. ਭਾਵੇਂ ਓਹ ਅੱਜ ਸ਼ਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸਦੀ ਯਾਦ ਅਤੇ ਗੀਤ ਹਮੇਸ਼ਾ ਹੀ ਸਾਡੇ ਮਨਾਂ ਵਿਚ ਗੂੰਜਦੇ ਰਹੇੰਗੇ











