Create Account

Jump to content

Punjabi


Unsung Hero Of Punjabi Literature.


  • Login or Sign Up to Reply
9 replies to this topic

#1 hathurwala

    Advanced Member

  • Members
  • 147 posts

Current mood: None chosen

Posted 21 February 2012 - 10:39 PM

Unsung hero of punjabi literature. bhagat singh te es bandey vich bahut cheejaan common ne. both belongs to sandhu jatt family, but they nvr use sandhu with their name, which i found very rare. they both have great interest in literature, they both fought for the same reason and suprisingly, both died on a same date i.e. 23 march. his last poem

Sab ton khatarnak hunda hai
Na hona tadap da
Sabh kujh sehan kar jaana
Ghar ton niklana kamm,
te kamm to ghar aana

Sab ton khatarnak hunda hai,
Saade supniaan da mar jaana

if shiv is horizon of punjabi literature, then this man is the other side of the horizon.


can u recognize him.


Posted Image

#2 Pradeep

    Post Master

  • Members
  • 734 posts
  • LocationChandigarh

Current mood: Balanced

Posted 21 February 2012 - 10:44 PM

Paash di eh pic share karan lyi bahut dhanwad bai ji..

#3 charanpreet

    Post Master

  • Members
  • 570 posts
  • Locationseaching......

Current mood: Sad

Posted 21 February 2012 - 10:57 PM

nice share.....

#4 Pradeep

    Post Master

  • Members
  • 734 posts
  • LocationChandigarh

Current mood: Balanced

Posted 22 February 2012 - 12:12 PM

@hathurwala.......

ਚੀਨਾ ਵੀਰ , ਪਾਸ਼ ਦੀ ਇਹ ਕਵਿਤਾ " ਸਭ ਤੋਂ ਖਤਰਨਾਕ " ਮੈਂ ਮੁਕੰਮਲ ਰੂਪ 'ਚ ਸਾਂਝੀ ਕਰ ਰਿਹਾ ਹਾਂ |


( ਸਭ ਤੋਂ ਖਤਰਨਾਕ )

ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ -- ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜ੍ਹੇ ਜਾਣਾ --ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ , ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -- ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ |

ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ ,
ਨਾ ਹੋਣਾ ਤੜਪ ਦਾ , ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ |

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ |

ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ,
ਜੋ ਸਭ ਦੇਖਦੀ ਹੋਈ ਵੀ ਨੰਢੀ ਯੱਖ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ |

ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ |

ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ --
ਜੋ ਵੈਲੀ ਦੀ ਖੰਘ ਖੰਘਦਾ ਹੈ |

ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਮਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ 'ਤੇ

ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ 'ਚ ਖੁਭ ਜਾਵੇ |
ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ |

( " ਸੰਪੂਰਨ ਪਾਸ਼ ਕਾਵਿ " ਕਿਤਾਬ ਵਿਚੋਂ / ਸਫਾ 253 )

#5 Jagjeet kooner

    Meti okaat kodiya brobar.,koi heera na samjh lyo.

  • Moderators
  • 2,818 posts
  • LocationLudhiana (punjab)

Current mood: Dead

Posted 22 February 2012 - 12:20 PM

thanx

#6 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 22 February 2012 - 09:51 PM

wow, great stuff.... thanx thanx thanx

#7 SohniHeer

    Yaara dildaara we aaja kuj galla kriye....

  • Management
  • 5,288 posts
  • Locationjalandhar

Current mood: In Love

Posted 08 March 2012 - 04:01 PM

GUD ONE,,,THANKS.

#8 GURJEET4EVRY1

    "Saanu Kinna Tu Pyaara Saada Rabb Jaan Da"

  • Management
  • 5,865 posts
  • Gurjeet Singh
  • LocationKarnal (Haryana)

Current mood: Balanced

Posted 08 March 2012 - 04:12 PM

Nice Topic....

#9 WaRiS

    unsuljhe raahan da raahi

  • Honorable Members
  • 1,205 posts

Current mood: Not Worthy

Posted 09 March 2012 - 03:25 AM

bhot iho jihe sach ne jo aje v lukey paye ne

thanku veer ji

#10 GURJEET4EVRY1

    "Saanu Kinna Tu Pyaara Saada Rabb Jaan Da"

  • Management
  • 5,865 posts
  • Gurjeet Singh
  • LocationKarnal (Haryana)

Current mood: Balanced

Posted 09 March 2012 - 09:48 PM

View PostNiMaNa, on 09 March 2012 - 03:25 AM, said:

bhot iho jihe sach ne jo aje v lukey paye ne

thanku veer ji

Sachi Gal Hai Ji... Sach Hamesha Lukeya Hi Reh Jaanda Te Jhooth Har Paase Udya Firda Hai...