Create Account

Jump to content

Punjabi


ਚੁੱਪ ਹੋ ਗਈ ਕਲੀਆਂ ਦੇ ਬਾਦਸ਼ਾਹ ਦੀ ਬੁਲੰਦ ਆਵਾਜ਼

Kuldeep Manak

  • Login or Sign Up to Reply
3 replies to this topic

#1 Jagjeet kooner

    Meti okaat kodiya brobar.,koi heera na samjh lyo.

  • Moderators
  • 2,775 posts
  • LocationLudhiana (punjab)

Current mood: Dead

Posted 30 November 2011 - 04:04 PM

Attached Image: kuldeep manak.jpg

ਲੁਧਿਆਣਾ, 30 ਨਵੰਬਰ— ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 62 ਸਾਲ ਦੇ ਸਨ। ਉਹ ਲੀਵਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਕਾਫੀ ਦਿਨਾਂ ਤੋਂ ਇਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਤੇ ਮੌਤ ਦੀ ਜੰਗ 'ਚ ਹਾਰ ਗਏ। ਉਨ੍ਹਾਂ ਦੇ ਦੇਹਾਂਤ ਦੇ ਨਾਲ ਹੀ ਪੰਜਾਬ 'ਚ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਕੁਲਦੀਪ ਮਾਣਕ ਆਪਣੇ ਜੋਸ਼ੀਲੇ ਅੰਦਾਜ਼ ਦੀ ਗਾਇਕੀ ਲਈ ਮਸ਼ਹੂਰ ਸਨ। ਉਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਇਕ ਨਵੀਂ ਪਛਾਣ ਦਿੱਤੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ਾਂ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸ਼ੋਕ ਦੀ ਲਹਿਰ ਦੌੜ ਗਈ। ਕੁਲਦੀਪ ਮਾਣਕ ਦੇ ਦੇਹਾਂਤ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਵੇਂ ਕੁਲਦੀਪ ਮਾਣਕ ਹੁਣ ਇਸ ਦੁਨੀਆ 'ਚ ਨਹੀਂ ਰਹੇ ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਗੀਤਾਂ ਦੇ ਰੂਪ 'ਚ ਜਿਉਂਦੇ ਰਹਿਣਗੇ ਅਤੇ ਜਦੋਂ ਵੀ ਲੋਕ ਉਨ੍ਹਾਂ ਦੇ ਗੀਤਾਂ ਨੂੰ ਸੁਣਨਗੇ ਤਾਂ ਇਸ ਮਹਾਨ ਗਾਇਕ ਨੂੰ ਯਾਦ ਕੀਤੇ ਬਿਨਾਂ ਨਹੀਂ ਰਹਿ ਸਕਣਗੇ।



#2 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 01 December 2011 - 09:39 PM

too sad news Kooner... I am shocked! He was a real great Punjabi... :(

thank you for telling....

#3 mahigill

    Member

  • Members
  • PipPip
  • 17 posts
  • LocationLudhiana punjab

Current mood: None chosen

Posted 05 December 2011 - 01:00 PM

so sad ......

#4 Sam.Mattu

    Contributor

  • Members
  • 88 posts
  • Locationsan jose, california

Current mood: Energetic

Posted 10 December 2011 - 01:25 AM

kaun gayu ' Tere tille ton surat disdi aa heer di' mere top 5 de vich manak saab c